ਠੰਡੇ ਪਾਣੀ ਨਾਲ ਨਹਾਉਣਾ ਪੈ ਸਕਦਾ ਹੈ ਭਾਰੀ ਮਜ਼ਾਕ-ਮਜ਼ਾਕ ‘ਚ ਨੌਜਵਾਨ ਪਹੁੰਚ ਗਿਆ ਹਸਪਤਾਲ

ਠੰਡੇ ਪਾਣੀ ਨਾਲ ਨਹਾਉਣਾ ਇੱਕ ਨੌਜਵਾਨ ਲਈ ਮਹਿੰਗਾ ਸਾਬਤ ਹੋਇਆ। ਆਪਣੇ ਦੋਸਤਾਂ ਨਾਲ ਮਜ਼ਾਕ ਕਰਦੇ ਹੋਏ ਨੌਜਵਾਨ ਨੇ ਇਸ ਕੜਾਕੇ ਦੀ ਠੰਡ ਵਿੱਚ ਠੰਡੇ ਪਾਣੀ ਨਾਲ ਨਹਾਉਣ ਦੀ ਸ਼ਰਤ ਲਾ ਲਈ ਸੀ। ਪਹਿਲਾਂ ਨੌਜਵਾਨ ਨਹਾਇਆ, ਪਰ ਕੁਝ ਦੇਰ ਵਿਚ ਹੀ ਉਸ ਨੂੰ ਠੰਡ ਲੱਗਣ ਲੱਗ ਪਈ ਅਤੇ ਉਹ ਬੇਹੋਸ਼ ਹੋ ਗਿਆ। ਦੋਸਤਾਂ ਨੇ ਉਸ ਨੂੰ ਚੁੱਕ ਕੇ ਭਵਾਨੀਗੜ੍ਹ, ਸੰਗਰੂਰ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਠੀਕ ਹੈ।

ਪੰਜਾਬ ਵਿੱਚ ਸਰਦੀ ਕਾਰਨ ਦਿਨ ਦਾ ਤਾਪਮਾਨ 4 ਤੋਂ 10 ਡਿਗਰੀ ਦੇ ਵਿਚਕਾਰ ਰਹਿੰਦਾ ਹੈ। ਸੀਤ ਲਹਿਰ ਦੇ ਇਸ ਦੌਰ ਵਿੱਚ ਸਰੀਰ ਵਿੱਚ ਮਾਮੂਲੀ ਜਿਹਾ ਖਿਲਵਾੜ ਵੀ ਜਾਨਲੇਵਾ ਸਿੱਧ ਹੋ ਸਕਦਾ ਹੈ। ਐਸ.ਐਮ.ਓ ਭਵਾਨੀਗੜ੍ਹ ਡਾ: ਵਿਪਨਜੀਤ ਸਿੰਘ ਖੋਸਾ ਨੇ ਦੱਸਿਆ ਕਿ ਸ਼ਹਿਰ ‘ਚ ਰਹਿੰਦੇ ਕੁਝ ਦੋਸਤਾਂ ਨੇ ਠੰਡੇ ਪਾਣੀ ਨਾਲ ਨਹਾਉਣ ਅਤੇ ਰਾਤ ਨੂੰ ਘੱਟ ਕੱਪੜਿਆਂ ‘ਚ ਬਾਹਰ ਘੁੰਮਣ ਦੀ ਸ਼ਰਤ ਲਗਾਈ ਸੀ। ਮੁੰਡਿਆਂ ਨੇ ਆਪਣੇ ਸਰੀਰ ‘ਤੇ ਥੋੜ੍ਹਾ ਜਿਹਾ ਪਾਣੀ ਪਾਇਆ ਹੀ ਸੀ ਕਿ ਇਕ ਪਤਲੇ ਮੁੰਡੇ ਨੂੰ ਠੰਡ ਲੱਗਣ ਲੱਗੀ

ਦੱਸਿਆ ਕਿ ਜਿਹੜੇ ਨੌਜਵਾਨ ਪਤਲੇ ਹੁੰਦੇ ਹਨ, ਠੰਡ ਲੱਗਣ ਤੋਂ ਬਾਅਦ ਮਸਲ ਤੇ ਵਿਸਕੋ ਕੰਟ੍ਰੈਕਸ਼ਨ (ਮਾਸਪੇਸ਼ੀਆਂ ਤੇ ਨਾੜੀਆਂ ਦਾ ਸੁੰਗੜਨਾ) ਫੇਜ਼ ਵਿੱਚ ਚਲੇ ਜਾਂਦੇ ਹਨ। ਇਸ ਨਾਲ ਸਰੀਰ ‘ਚ ਖੂਨ ਦਾ ਪ੍ਰਵਾਹ ਵਧਦਾ ਹੈ। ਇਸ ਨਾਲ ਹਾਰਟ ਅਟੈਕ, ਬ੍ਰੇਨ ਹੈਮਰੇਜ ਜਾਂ ਅਧਰੰਗ ਦੀ ਸੰਭਾਵਨਾ ਵਧ ਜਾਂਦੀ ਹੈ। ਜੇ ਇਸ ਨੌਜਵਾਨ ਦੀ ਥਾਂ ਕੋਈ ਬਜ਼ੁਰਗ ਹੁੰਦਾ ਤਾਂ ਉਸ ਦੀ ਜਾਨ ਜਾ ਸਕਦੀ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *